ਰੱਖੜੀ ਮੌਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕੰਪਲੈਕਸ ਵਿਚ ਇੱਕ ਛੋਟੀ ਜਿਹੀ ਬੱਚੀ ਦੀ ਲਾਸ਼ ਮਿਲੀ ਹੈ । ਬੱਚੀ ਦੀ ਉਮਰ ਲਗਭਗ 5 ਸਾਲ ਦੇ ਕਰੀਬ ਹੈ। ਮੌਕੇ 'ਤੇ ਗਲਿਆਰਾ ਚੌਂਕੀ ਦੀ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਅਜੇ ਤੱਕ ਬੱਚੀ ਦੀ ਪਹਿਚਾਣ ਨਹੀਂ ਹੋ ਪਾਈ ਹੈ ਅਤੇ ਨਾ ਹੀ ਮੌਤ ਦਾ ਕਾਰਨ ਪਤਾ ਲੱਗਿਆ ਹੈ।